Nanny Trainning

Nanny Trainning

HAPPY NEWS FOR NANNY CANDIDATES,……
NOW HUSBAND AND FAMILY WILL ALSO GO ALONG WITH THE NANNY
CANADA GOVT HAS CHANGED RULES FOR NANNY CANDIDATES AND MADE THE PROCESS EASY..CANADA GOVT HAS STARTED TWO CAREGIVER(NANNY) PROGRAMS FROM 18TH JUNE 2019.

  1. HOME CHILD CARE PROVIDER
  2. HOME SUPPORT WORKER

FOR BOTH PROGRAM DETAILS KINDLY WATCH THE FOLLOWING NEW TWO VIDEOS AND FOR FULL INFORMATION YOU MAY CLICK FOLLOWING LINK OF CANADA GOVT. ABOUT THESE TWO PROGRAMS OR YOU MAY CALL OR CONTACT US ON THE CONTACT NO. GIVEN AND BY EMAIL ALSO.

HAPPY NEWS FOR NANNY CANDIDATES,……
NOW HUSBAND AND FAMILY WILL ALSO GO ALONG WITH THE NANNY
CANADA GOVT HAS CHANGED RULES FOR NANNY CANDIDATES AND MADE THE PROCESS EASY…AJJ DE(25-02-2019) DE AKHBAAR VICH LAGGI KHABAR ZARUUR PADO…
NANNY COURSE TRAINING VISA INFORMATION Complete information about nanny course, Nanny VISA FILE, LMIA, Interview, etc for Canada and for more information please contact National Institute Chandigarh, Sector 42B Attawa, near old book shops near aatta chakki Chandigarh www.nitechandigarh.in contact no.: 9417173700, 8968905036 9915677771 0172-5072620 email .: nationalinstt@gmail.com

 

VERY IMPORTANT Information  FOR NANNY ASPIRANTS  including Nurses also

ਨੈਨੀ ਕੌਰਸ ਕਰਨ ਵਾਲਿਆਂ ਮੁੰਡੇ ਕੁੜੀਆਂ ਤੇ ਨਰਸਾਂ ਵਾਸਤੇ ਵਿਸ਼ੇਸ਼ ਤੇ ਜ਼ਰੂਰੀ ਗੱਲਾਂ ਵਿਸ਼ੇਸ਼ ਨੌਟ: ਜੇਕਰ ਤੁਸੀਂ ਨੈਨੀ ਪ੍ਰੋਗਰਾਮ ਰਾਹੀਂ ਕੈਨੇਡਾ ਜਾਣ ਦਾ ਸੁਪਨਾ ਲੈ ਰਹੇ ਹੋ ਉਸਨੁੰ ਸੱਚ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ।ਹੇਠਾਂ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਵੀਜਾ ਲਗਦਾ ਹੈ ਤੇ ਕੀ ਕਾਰਨ ਬਣਦੇ ਹਨ ਕਿ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ।
ਸੱਭ ਤੋਂ ਪਹਿਲੀ ਸ਼ਰਤ ਕਿ ਤੁਹਾਡੇ ਕੋਲ ਕੈਨੇਡਾ ਤੋਂ ਕਿਸੇ ਪਰਿਵਾਰ ਵੱਲੌਂ ਨੈਨੀ ਦੀ ਨੌਕਰੀ ਦੀ ਪੇਸ਼ਕਸ ਹੋਣਾ ਜ਼ਰੂਰੀ ਹੈ। ਹੁਣ  LIMA ਦੀ ਜ਼ਰੂਰਤ ਨਹੀਂ ਹੈ। ਖਾਸ ਗੱਲ ਇਹ ਵੀ ਹੈ ਕਿ ਜ਼ਰੂਰੀ ਨਹੀਂ ਕਿ ਨੈਨੀ ਦੀ ਨੋਕਰੀ ਲੈਣ ਤੋਂ ਬਾਦ ਹੀ ਨੈਨੀ ਕੌਰਸ ਕਰਨਾ ਹੁੰਦਾ ਹੈ।
ਨੌਕਰੀ ਦੇਣ ਵਾਲੇ ਪਰਿਵਾਰ( ਜੋ ਤੁਹਾਡਾ ਰਿਸ਼ਤੇਦਾਰ, ਵਾਕਿਫਕਾਰ, ਦੋਸਤ ਜਾਂ ਗੈਰਜਾਣਕਾਰ ਮਤਲਬ ਕੋਈ ਵੀ ਹੋ ਸਕਦਾ ਹੈ ਪਰ ਕੋਸ਼ੀਸ ਕਰੋ ਕਿ ਬਲਡ ਰਿਲੇਸ਼ਨ ਨਾ ਹੋਵੇ ਹਾਲਾਂਕਿ ਕਿਤੇ ਨਹੀਂ ਲਿਖਿਆ ਹੈ ਕਿ ਬਲਡ ਰਿਲੇਸ਼ਨ ਵਿਚ ਨਹੀਂ ਜਾ ਸਕਦੇ)) ਨੂੰ 
ਕੈਨੇਡਾ ਦਾ ਪਰਿਵਾਰ ਜਿਸਨੇ ਤੁਹਾਨੂੰ ਨੈਨੀ ਦੀ ਨੌਕਰੀ ਦੇਣੀ ਹੈ ਉਹ ਕੈਨੇਡਾ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ ਮਤਲਬ PR ਜਾਂ Citizen ਹੋਣੇ ਚਾਹੀਦੇ ਹਨ , ਉਹਨਾਂ ਦੇ ਘਰ ਬੱਚੇ( 18 ਸਾਲ ਤੋਂ ਘੱਟ) ਜਾਂ ਬਜ਼ੁਰਗ( 65 ਸਾਲ ਤੋਂ ਉਪਰ) ਜਾਂ ਕਿਸੇ ਬਿਮਾਰ ਮਨੁੱਖ( ਕਿਸੇ ਵੀ ਉਮਰ ਦਾ) ਦਾ ਹੋਣਾ ਜ਼ਰੂਰੀ ਹੁੰਦਾ ਹੈ ਤੇ ਉਹਨਾਂ ਦੀ ਸਾਲਾਣਾ ਪਰਿਵਾਰਕ ਆਮਦਨ( ਮਤਲਬ ਘਰ ਦੇ ਸਾਰੇ ਮੈਂਬਰਾਂ ਦੀ ਕਮਾਈ ਨੂੰ ਮਿਲਾ ਕੇ) , ਜਿਸ ਉਪਰ ਉਹ ਸਰਕਾਰ ਨੂੰ ਟੈਕਸ ਭਰਦੇ ਹਨ ਉਹ 70000/- ਕੈਨੇਡੀਅਨ ਡਾਲਰਜ਼ ਤੋਂ ਘੱਟ ਨਹੀਂ ਹੋਣੀ ਚਾਹੀਦੀ।ਨਵੇਂ ਕਾਨੂੰਨਾਂ ਅਧੀਨ +2 ਪਾਸ( ਇੱਕ ਸਾਲ ਦਾ ਕੋਈ ਮਾਨਤਾ ਪ੍ਰਾਪਤ ਕੌਰਸ)  ਮੁੰਡੇ ਕੁੜੀਆਂ ਨੈਨੀ ਕੌਰਸ ਕਰਕੇ ਕੇਵਲ ਬੱਚਿਆਂ ਦੀ ਦੇਖ ਭਾਲ ਵਾਸਤੇ ਨੌਕਰੀ ਕਰਨ ਜਾ ਸਕਦੇ ਹਨ ਪਰ ਜਿਹਨਾਂ ਕੁੜੀਆਂ ਤੇ ਮੁੰਡਿਆਂ ਨੇ ਨਰਸਿੰਗ ਤੇ ਨੈਨੀ ਕੌਰਸ ਕੀਤਾ ਹੁੰਦਾ ਹੈ ਉਹ ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਮਨੁੱਖਾਂ ਵਾਸਤੇ ਨੌਕਰੀ ਕਰਨ ਜਾ ਸਕਦੇ ਹਨ।
ਨੈਨੀ ਵੀਜਾ ਵਾਸਤੇ (IELTS GT minimum 5 bands each in Speaking, writing and speaking and 4 in Reading will be eligibel.) ਕਰਨਾ ਜ਼ਰੂਰੀ ਨਹੀਂ ਹੈ  ਤੁਹਾਡੀ ਅੰਗਰੇਜ਼ੀ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਵੀਜਾ ਲੱਗਣ ਵੇਲੇ ਵੀਜ਼ਾ ਅਫਸਰ ਤੁਹਾਡਾ ਇੰਟਰਵਿਊ ਜ਼ਰੂਰ ਕਰਨਗੇ। ਉਹ ਤੁਹਾਡੀ ਅੰਗਰੇਜੀ ਦੇ ਗਿਆਨ ਨੂੰ ਉਸ ਵੇਲੇ ਪਰਖਣਗੇ। ਸਾਡੀ ਸਲਾਹ ਹੈ ਕਿ ਜੇਕਰ IETLS (GT or Academic) overall 5.5 bands ਦਾ ਸਰਟੀਫਿਕੇਟ ਲੱਗਾ ਹੋਵੇਗਾ ਤਾਂ ਤੁਹਾਡਾ ਨੈਨੀ ਵੀਜਾ ਲੱਗਣ ਦੇ ਮੌਕੇ ਹੋਰ ਵੱਧ ਜਾਂਦੇ ਹਨ ਤੇ ਹੋ ਸਕਦਾ ਹੈ ਕਿ ਤੁਹਾਡਾ ਇੰਟਰਿਵਊ ਨਾ ਹੋਵੇ। ਨੈਨੀ ਵੀਜਾ ਵਾਸਤੇ ਤਜ਼ਰਬੇ ਦੀ ਲੋੜ੍ਹ ਨਹੀਂ ਹੁੰਦੀ ਹੈ ਸੋ ਕਿਸੇ ਪ੍ਰਕਾਰ ਦਾ ਨੈਨੀ ਦੇ ਤੌਰ ਉਪਰ ਕੰੰਮ ਕਰਨ ਦਾ ਜਾਲੀ ਸਰਟੀਫਿਕੇਟ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਾਂ ਜੇਕਰ ਤੁਹਾਡੇ ਕੋਲ ਕਿਸੇ ਪ੍ਰੀ ਸਕੂਲ ਜਾਂ ਪ੍ਰਾਇਮਰੀ ਸਕੂਲ ਜਾਂ ਹਸਪਤਾਲ ਦਾ ਦਾ ਬੱਚੇ ਬਜ਼ੁਰਗ ਜਾਂ ਬਿਮਾਰ ਵਿਅਕਤੀ ਦੀ ਕੇਅਰ ਕਰਨਾ ਦਾ ਅਸਲੀ ਤਜ਼ਰਬਾ ਹੈ ਤਾਂ ਉਹ ਲਗਾਇਆਂ ਜਾ ਸਕਦਾ ਹੈ।ਯਾਦ ਰੱਖੋ ਕਿ ਭਾਰਤ ਵਿਚ ਅਸੀਂ ਆਪਣੇ ਘਰਾਂ ਵਿਚ ਅਸੀਂ ਨੈਨੀਆਂ ਨਹੀਂ ਰੱਖਦੇ ਹਾਂ।
ਅਸੀਂ ਛੇ ਮਹੀਨੇ ਦੇ ਨੈਨੀ ਕੌਰਸ ਦੇ ਨਾਲ ਨਾਲ ਤੇ ਉਸੇ ਫੀਸ ਵਿਚ ਅੰਗਰੇਜ਼ੀ, IELTS, ਪਰਸਨੈਲਿਟੀ ਡਿਵੈਲਪਮੈਂਟ ਤੇ ਅੰਬੈਸੀ ਦੀ ਇੰਟਰਵਿਉ ਦੀ ਵੀ ਟਰੇਨਿੰਗ ਦਿੰਦੇ ਹਾਂ।ਹਾਂ IELTS ਦੀ ਇਮਤਿਹਾਨ ਦੀ ਫੀਸ ਵਿਦਿਆਰਥੀ ਖੁਦ ਭਰੇਗਾ। ਇਸ ਕੌਰਸ ਵਿਚ ਥਿਊਰੀ ਦੇ ਨਾਲ ਨਾਲ ਰੈੱਡ ਕਰਾਸ, ਹਸਪਤਾਲ ਤੇ ਕਰੈਚ(ਇੱਕ ਮਹੀਨਾ) ਦੀ ਪ੍ਰੈਕਟੀਕੱਲ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਸਾਡੀ ਸੰਸਥਾ ਵੱਲੋਂ  ਕਰੈਚਾਂ ਵਿਚ ਇੱਕ ਮਹੀਨੇ ਦੀ ਪ੍ਰੈਕਟੀਕਲ ਟਰੇਨਿੰਗ ਕਰਵਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ।ਇਸ ਵਾਸਤੇ  ਕਰੈਚਾਂ ਵੱਲੋਂ ਵੱਖਰਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਜੋ ਵੀਜਾ ਲਗਣ ਵੇਲੇ ਵਧੀਆ ਰੋਲ ਅਦਾ ਕਰਦਾ ਹੈ। ਪੰਜਾਬ ਰੈੱਡ ਕਰਾਸ ਵਿਚ ਟਰੇਨਿੰਗ ਦੇ ਨਾਲ ਨਾਲ ਹਸਪਤਾਲ ਟਰੇਨਿੰਗ ਵੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਇਸ ਤਿੰਨ ਪ੍ਰਕਾਰ ਦੀ ਪ੍ਰੈਕਟੀਕਲ ਟਰੇਨਿੰਗ ਦੇ ਸਰਟਫਿਕੇਟਸ( ਰੈਡ ਕਰਾਸ, ਹਸਪਤਾਲ ਤੇ ਕਰੈਚ) ਤੋਂ ਬਿਨਾਂ ਵੀਜਾ ਵਾਸਤੇ ਅਪਲਾਈ ਕਰੋਗੇ ਤਾਂ ਤੁਹਾਡਾ ਵੀਜਾ ਤਾਂ ਤੁਹਾਡਾ ਵੀਜ਼ਾ ਲੱਗਣ ਦੇ ਚਾਂਸ ਨਾਮ ਮਾਤਰ ਹੀ ਹਨ।
ਸੋ ਜਿਹੜੇ ਲੋਕ ਬਿਨਾਂ ਪੜ੍ਹਿਆਂ ਜਾਲੀ ਇੰਸਟੀਚਿਊਟ ਤੋਂ ਫਰਜ਼ੀ ਸਰਟੀਫਿਕੇਟ ਲੈ ਕੇ ਸੋਚਦੇ ਹਨ ਕਿ ਉਹਨਾਂ ਨੂੰ ਵੀਜਾ ਮਿਲ ਜਾਵੇਗਾ ਉਹ ਭਰਮ ਵਿਚ ਹਨ।ਉਹਨਾਂ ਨੂੰ ਕਦੇ ਵੀਜਾ ਨਹੀਂ ਲੱਗੇਗਾ। ਸੋ ਫਰਾਡ ਤੇ ਜਾਲੀ ਸੰਸਥਾਵਾਂ ਕੋਲ ਸਮਾਂ ਤੇ ਪੈਸਾ ਬਰਬਾਦ ਕਰਨ ਤੋਂ ਬੱਚੋ। 2005-8 ਵਿਚ ਵੀ ਜਿਹੜੇ ਲੋਕਾਂ ਨੇ ਇਸ ਤਰ੍ਹਾਂ ਦੇ ਜਾਲੀ ਤੇ ਢਰਾਡੀ ਤਰੀਕੇ ਨਾਲ ਕੈਨੇਡਾ ਜਾਣ ਦਾ ਸੁਪਨਾ ਲਿਆ ਸੀ ਉਹ ਵਿਚਾਰੇ ਅੱਜ ਤਕ ਇੱਧਰ ਹੀ ਧੱਕੇ ਖਾਹ ਰਹੇ ਹਨ। ਉਹਨਾਂ ਦਾ ਵੀਜਾ ਕੈਨੇਡਾ ਨੇ ਨਹੀਂ ਲਗਾਇਆ ਸੀ ਸੋ ਥੋੜਾ ਹੌਸਲਾ ਰੱਖੋ। ਥੋੜੀ ਮਿਹਨਤ ਕਰੋ। ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਚੰਡੀਗੜ੍ਹ ਤਕ ਤਾਂ ਪਹੁੰਚੋ। ਿੲੰਟਰਿਵਊ ਵੇਲੇ ਜਦੋਂ ਵੀਜਾ ਆਫੀਸਰ ਸੁਆਲ ਪੁੱਛੇ। ਤੁਹਾਡੇ ਸਰਟੀਫਿਕੇਟ ਚੈੱਕ ਕਰੇ ਤਾਂ ਉਸਨੂੰ ਲੱਗੇ ਕਿ ਤੁਸੀਂ ਇੱਕ ਸੱਚੇ, ਮਿਹਨਤੀ ਤੇ ਇਮਾਨਦਾਰ ਮਨੁੱਖ ਹੋ ਤਾਂ ਉਹ ਵੀਜਾ ਪੱਕੇ ਦੇਵੇਗਾ ਤੇ ਜੇ ਤੁਸੀਂ ਢਰਾਡੀ ਕਿਸਮ ਦੇ ਹੋਏ ਤਾਂ ਉਹ ਵੀਜ਼ਾ ਪੱਕਾ ਰਿਫਿਊਜ਼ ਕਰ ਦੇਵੇਗਾ।
ਕੁਝ ਜਾਲੀ ਅਜੈਂਟਾਂ ਤੇ ਸੰਸਥਾਵਾਂ ਨੇ ਲੋਕਾਂ ਨੂੰ ਇਹ ਕਹਿ ਕੇ ਕਿ ਉਹ ਜਾਂ ਉਹਨਾਂ ਦੀ ਸੰਸਥਾ INTERNATIONAL NANNY ASSOCIATION (INA) ਤੋਂ ਮਾਨਤਾ ਪ੍ਰਾਪਤ ਹੈ ਤੇ INA ਦੇ ONLINE EXAM ਦਿਲਵਾਉਂਦੇ ਹਨ ਜਾਂ ਕੁਝ ਲੋਕ ਪੜਾਉਂਦੇ ਪੰਜਾਬ ਦੇ ਕਿਸੇ ਪਿੰਡ ਵਿਚ ਹਨ ਤੇ ਸਰਟੀਫਿਕੇਟ ਵਿਦੇਸ਼ੋਂ ਮੰਗਵਾ ਕੇ ਦਿੰਦ ਹਨ ਅਸਲ ਵਿਚ ਉਹ ਤੁਹਾਨੁੰ ਗੁੰਮਰਾਹ ਕਰ ਰਹੇ ਹਨ।ਅਸਲ ਵਿਚ ਉਹ ਤੁਹਾਡੇ ਨਾਲ ਫਰਾਡ ਕਰ ਰਹੇ ਹਨ। ਇਸ ਬਾਬਤ INA ਨੇ ਆਪਣੀ ਵੈੱਬਸਾਈਟ www.nanny.org ਉਪਰ ਵੀ ਪਾਇਆ ਜਾਂ ਤੁਸੀਂ ਅੱਗੇ ਦਿੱਤੇ ਲਿੰਕ ਨੂੰ ਕੱਟ ਪੇਸਟ ਕਰਕੇਪੜ੍ਹ ਸਕਦੇ ਹੋ।http://nanny.org/steps-taken-to-protect-the-ina-credential…/ ਤੇ 28-06-2016 ਦੀ ਜਲੰਧਰ ਤੋਂ ਛਪਦੀ ਰੋਜ਼ਾਨਾ ਅਜੀਤ ਅਖ਼ਬਾਰ ਦੇ ਪੰਨਾ ਨੰਬਰ 6 ਉਪਰ ਖ਼ਬਰ ਵੀ ਲੱਗੀ ਹੈ ( ਜੋ ਹੇਠਾਂ ਵੀ ਪਾਈ ਗਈ ਹੈ)। ਜਿਸ ਵਿਚ ਉਹਨਾਂ ਸਾਫ ਕੀਤਾ ਹੈ ਕਿ INA ਕਿਸੇ ਸੰਸਥਾ ਨੂੰ ਨੈਨੀ ਕੌਰਸ ਕਰਵਾਉਣ ਜਾਂ online Exam ਵਾਸਤੇ Affiliate or recognize ਨਹੀਂ ਕਰਦੀ। ਕੋਈ ਸੰਸਥਾ ਜਾਂ ਅਜੈਂਟ ਜੇਕਰ INA ਦੇ ਕੁਝ ਪੈਸੇ ਭਰ ਕੇ ਮੈਂਬਰ ਬਣ ਜਾਂਦੇ ਹਨ ਤਾਂ ਉਸਦਾ ਮਤਲਬ ਇਹ ਨਹੀਂ ਕਿ ਉਹ INA ਤੋਂ ਮਾਨਤਾ ਪ੍ਰਾਪਤ ਹਨ। INA ਕੋਈ ਯੁਨੀਵਰਸੀਟੀ ਜਾਂ ਬੋਰਡ ਨਹੀਂ ਹੈ ਜੋ ਸੰਸਥਾਂਵਾਂ ਜਾਂ ਇੰਸਟੀਚਿਊਟਾਂ ਨੂੰ ਮਾਨਤਾ ਦਿੰਦੀ ਹੈ। ਸੋ ਕੁਝ ਲੋਕ INA ਦੇ ਨਾਮ ਨੂੰ ਬਦਨਾਮ ਕਰ ਰਹੇ ਹਨ। ਉਹ ਤੁਹਾਡੇ ਨਾਲ ਧੋਖਾ ਕਰ ਰਹੇ ਹਨ ਤੇ ਤੁਹਾਨੂੰ ਬੇਵਕੂਫ ਬਣਾ ਰਹੇ ਹਨ। ਇਸ ਬਾਬਤ ਲੋਕ INA ਦੀ ਵੈੱਬਸਾਈਟ ਉਪਰ ਜਾ ਕੇ ਉਹਨਾਂ ਨਾਲ ਸੰਪਰਕ ਕਰਕੇ ਵੀ ਪਤਾ ਕਰ ਸਕਦੇ ਹਨ। ਸੋ ਆਪਣੇ ਆਪ ਨੂੰ ਠੱਗੇ ਜਾਣ ਤੋਂ ਬਚਾਉ।
ਸਾਡੀ ਸੰਸਥਾ ਕੈਨੇਡਾ ਵਿਚ NATIONAL ASSOCIATION CAREER COLLEGE (NACC) Canada ਦੁਆਰਾ ਤਿਆਰ ਕੀਤੇ ਗਏ Personal Support Worker (PSW) syllabus and Curriculum (Please be noted that We are not affiliated or recognized by NACC Canada.) ਅਨੁਸਾਰ ਪੜ੍ਹਾਈ ਤੇ ਟਰੇਨਿੰਗ ਕਰਵਾਉਂਦੀ ਹੈ ।ਹੋਰ ਜਾਣਕਾਰੀ ਵਾਸਤੇ ਤੁਸੀਂ ਲਿੰਕ ਜਾਂ ਉਹਨਾਂ ਦੀ ਵੈੱਬਸਾਈਟ ਉਪਰ ਵੀ ਜਾ ਕੇ ਦੇਖ ਸਕਦੇ ਹੋ ।you may visit (http://nacc.ca/personal-support-worker-2/?) or www.nacc.ca
ਕੁਝ ਲੋਕ ਸਾਨੂੰ ਵੀ ਫੋਨ ਕਰਦੇ ਹਨ ਜਾਂ ਆ ਕੇ ਕਹਿੰਦੇ ਹਨ ਕਿ ਉਹ ਬਿਨਾਂ ਪੜ੍ਹੇ ਸਰਟੀਫਿਕੇਟ ਲੈਣਾ ਚਾਹੁੰਦੇ ਹਨ ਤਾਂ ਅਸੀਂ ਉਹਨਾਂ ਨੂੰ ਸਮਝਾਉਦੇ ਹਾਂ ਕਿ ਕੈਨੇਡਾ ਸਰਕਾਰ ਤੇ ਉਹਨਾਂ ਦੀ ਅੰਬੈਸੀ ਦੀਆਂ ਨਜ਼ਰਾਂ ਵਿਚ ਸਾਡੇ ਪੰਜਾਬੀਆਂ ਦਾ ਅਕਸ ਪਹਿਲਾਂ ਹੀ ਠੀਕ ਨਹੀਂ ਹੈ। ਉਹ ਸਮਝਦੇ ਹਨ ਕਿ ਪੰਜਾਬੀ ਲੋਕ ਕੈਨੇਡਾ ਜਾਣ ਵਾਸਤੇ ਕਿਸੇ ਹੱਦ ਤਕ ਕੁਝ ਵੀ ਕਰ ਸਕਦੇ ਹਨ। ਜਾਲੀ ਸਰਟੀਫਿਕੇਟ ਲਗਾ ਸਕਦੇ ਹਨ। ਸੋ ਉਹ ਸਾਰਾ ਕੁਝ ਚੈੱਕ ਕਰਦੇ ਹਨ। ਨੈਨੀ ਸਬੰਧਤ ਸੁਆਲ ਪੁਛਦੇ ਹਨ। ਕਿਸ ਇੰਸਟਚਿਊਟ ਤੋਂ ਕੌਰਸ ਕੀਤਾ ਹੈ ਉਸ ਦਾ ਵੀ ਸਾਰਾ ਕੁਝ ਚੈੱਕ ਕਰਦੇ ਹਨ। ਕੀ ਇਹਨਾਂ ਨੇ ਪ੍ਰੈਕਟੀਕਲ ਟਰੇਨਿੰਗ ਕੀਤੀ ਹੈ? ਕਰੈਚ ਟਰੇਨਿੰਗ ਕੀਤੀ ਹੈ? ਪੂਰੇ ਛੇ ਮਹੀਨੇ ਲਗਾਏ ਹਨ? ਸੋ ਦੋਸਤੋ ਜੇਕਰ ਤੁਸੀਂ ਨੈਨੀ ਪ੍ਰੋਗਰਾਮ ਰਾਹੀਂ ਕੈਨਡਾ ਜਾਣਾ ਚਾਹੁੰਦੇ ਹੋ ਤਾਂ ਤੁਹਾਨੁੰ ਕੁਝ ਮਿਹਨਤ ਤਾਂ ਕਰਨੀ ਹੀ ਪਵੇਗੀ ਤੇ ਉਹ ਵੀ ਇਮਾਨਦਾਰੀ ਨਾਲ।
ਨਰਸਾਂ , ਜਿਹਨਾਂ ਨੇ ANM/GNM/BSC(Nursing) ਕੀਤੀ ਹੈ ਉਹ ਵੀ ਨੈਨੀ ਪ੍ਰੋਗਰਾਮ ਰਾਹੀਂ ਕੈਨੇਡਾ ਜਾ ਸਕਦੀਆਂ ਹਨ। ਉਹਨਾਂ ਨੂੰ ਵੀ 6 ਮਹੀਨੇ ਦਾ ਕੋਰਸ ਕਰਨਾ ਜ਼ਰੂਰੀ ਹੁੰਦਾ ਹੇ। ਅਸੀਂ ਨਰਸਾਂ ਨੂੰ ਇਹ ਸਹੁਲਤ ਦਿੰਦੇ ਹਾਂ ਕਿ ਉਹ ਕੌਰਸ ਦੇ ਪਹਿਲੇ ਸਾਢੇ ਚਾਰ ਮਹੀਨੇ ਥਿਉਰੀ ਕਲਾਸਾਂ ਬੇਸ਼ਕ ਸਾਡੇ ਕੋਲ ਰੈਗੂਲਰ ਨਾ ਲਗਾਉਣ ਬਸ ਇੱਕ ਡੇਢ ਮਹੀਨੇ ਦੀ ਹਸਪਤਾਲ, ਰੈੱਡ ਕਰਾਸ ਤੇ ਕਰੈਚ ਟਰੇਨਿੰਗ ਵਾਸਤੇ ਸਾਡੇ ਕੋਲ ਜ਼ਰੂਰ ਰੈਗੂਲਰ ਆਉਣ ਕਿਉਂਕਿ ਇਹਨਾਂ ਪ੍ਰੈਕਟੀਕਲ ਟਰੇਨਿੰਗ ਦੇ ਸਰਟੀਫਿਕੇਟਾਂ ਤੋਂ ਬਿਨਾਂ ਤੁਹਾਡੀ ਟਰੇਨਿੰਗ ਜ਼ਾਲੀ ਮੰਨੀ ਜਾਵੇਗੀ। ਤੁਹਾਡਾ ਵੀਜਾ ਨਹੀਂ ਲੱਗੇਗਾ। ਨਰਸਾਂ ਨੂੰ ਆਪਣੀ ਨਰਸਿੰਗ ਦੇ ਸਰਟੀਫਿਕੇਟਾਂ ਦੀ verification ਵੀ ਕਰਵਾਉਣੀ ਪੈਂਦੀ ਹੈ ਤਾਂ ਕਿ ਉਹ ਜਦੋਂ ਦੋ ਸਾਲਾਂ PR ਹੋ ਜਾਂਣ ਉਹ ਨਰਸ ਦੀ ਨੌਕਰੀ ਕਰ ਸਕਣ। verification ਕਰਵਾਉਣ ਵਾਸਤੇ 1-2 ਮਹੀਨੇ ਲਗਦੇ ਹਨ ਤੇ ਉਸ ਉਪਰ 20000/- ਰੁਪਏ ਖਰਚ ਆਉਣਗੇ ਜਿਸ ਵਿਚ ਕੁਝ ਫੀਸ ਕੈਨੇਡਾ ਸਰਕਾਰ ਤੇ ਬਾਕੀ ਨਰਸਿੰਗ ਕਾਲਜ, PNRC ਤੇ ਸਰਟੀਫਿਕੇਟ ਦੇਣ ਵਾਲੀ ਸੰਸਥਾ ਨੂੰ ਦੇਣੀ ਪੈਂਦੀ ਹੈ। ਿੲਸ ਨੂੰ Educational Credential Assessment( ECA) ਕਿਹਾ ਜਾਂਦਾ ਤੇ ਇਹ ਸਾਰਾ ਕੁਝ ਕੌਰਸ ਦੇ ਨਾਲ ਨਾਲ ਚਲਦਾ ਰਹਿੰਦਾ ਹੈ।
ਸਾਡੀ ਸੰਸਥਾ 1989 ਤੋਂ ਕੰੰਮ ਕਰ ਰਹੀ ਹੈ। 2005-2007 ਵਿਚ ਵੀ ਸਾਡੇ ਸੈਕੜੇ ਵਿਦਿਆਰਥੀਆਂ ਨੂੰ ਨੈਨੀ ਵੀਜੇ ਲੱਗੇ ਸਨ। ਇਸ ਵੇਲੇ ਵੀ ਸੈਕੜੇ ਬੱਚੇ ਸਾਡੇ ਕੋਲ ਪੜ੍ਹ ਰਹੇ ਹਨ। ਨਵੇਂ ਵੀਜੇ ਲੱਗਣਾ ਸ਼ੁਰੂ ਹੋ ਗਏ ਹਨ। ਲੱਗੇ ਹੋਏ ਵੀਵੀਜ਼ੇ ਦੇਖਣ ਵਾਸਤੇ ਤੁਹਾਨੁੰ ਸਾਡੇ ਦਫਤਰ ਆਉਣਾ ਪਵੇਗਾ।
ਨਵੇਂ ਕਾਨੁੂੰਨਾਂ ਤਹਿਤ ਮਤਲਬ 30 ਨਵੰਬਰ 2014 ਤੋਂ ਬਾਅਦ ਜਾਰੀ ਕੀਤੇ ਗਏ LMIA ਵਾਲੇ ਵਿਦਿਅਰਥੀਆਂ ਦਾ ਹੁਣ ਨੈਨੀ ਦਾ ਵੀਜਾ ਜਨਰਲ ਵਰਕ ਪਰਮਿਟ ਦੇ ਅਧੀਨ ਲੱਗੇਗਾ। ਅੱਜ ਦੀ ਤਾਰੀਖ ਵਿਚ ਜਨਰਲ ਵਰਕ ਪਰਮਿਟ ਦੇ ਵੀਜਾ ਦਾ ਪ੍ਰੋਸੈਸਿੰਗ ਟਾਇਮ 2-3 ਮਹੀਨੇ ਹੈ ਨਾ ਕਿ 2-3 ਸਾਲ। ਨਵੇਂ ਕਾਨੂੰਨਾਂ ਤਹਿਤ ਹੁਣ ਨੈਨੀ ਨੂੰ ਪਹਿਲਾਂ ਵਾਂਗ ਆਪਣੇ Employer ਦੇ ਘਰ ਰਹਿਣਾ ਜ਼ਰੂਰੀ ਨ੍ਹੀਂ ਹੋਵੇਗਾ। ਉਹ ਹੁਣ 8 ਘੰਟੇ ਦੀ ਨੌਕਰੀ ਕਰਕੇ ਬਾਹਰ ਆਪਣੇ ਵੱਖਰੇ ਘਰ ਵਿਚ ਰਹਿ ਸਕਦੀ ਹੈ।
ਨੈਨੀ ਪ੍ਰੋਗਰਾਮ ਦੇ ਅਧੀਨ ਕੈਨੇਡਾ ਵਿਚ ਦੋ ਸਾਲ ਕੰੰਮ ਕਰਨ ਤੋਂ ਬਾਅਦ ਤੁਸੀਂ ਪਰਿਵਾਰ ਸਮੇਤ PR ਲੈ ਸਕਦੇ ਹੋ। ਜੋ ਕਿ ਨਵੇਂ ਕਾਨੁੰਨਾਂ ਦੇ ਤਹਿਤ ਹੁਣ ਛੇ ਮਹੀਨੇ ਦੇ ਅੰਦਰ ਮਿਲਿਆ ਕਰੇਗੀ। ਉਹ ਵੀ ਪਰਿਵਾਰ ਸਮੇਤ।
ਜਿਹੜੀਆਂ ਕੁੜੀਆਂ ਜਾਂ ਮੁੰਡੇ ਨੈਨੀ ਦੇ ਵੀਜੇ ਉਪਰ ਕੈਨੇਡਾ ਜਾਂਦੇ ਹਨ ਉਹ ਉਥੇ ਪਹੁੰਚਣ ਤੋਂ 4-5 ਮਹੀਨਿਆਂ ਬਾਅਦ ਆਪਣੇ ਸਪਾਉਸ ਨੂੰ ਸਪਾਉਸ ਵੀਜੇ ਉਪਰ ਬੁਲਾ ਸਕੇ ਹਨ। ਆਪਣੇ ਬੱਚਿਆਂ ਨੂੰ ਵੀ ਡਿਪੈਂਡੈਂਟ ਵੀਜੇ ਉਪਰ ਬੁਲਾ ਸਕਦੇ ਹਨ। ਸਪਾਉਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ ਜਿਸ ਨਾਲ ਉਹ ਆਪਣੀ ਪੜ੍ਹਾਈ ਲਿਖਾਈ ਨਾਲ ਕੋਈ ਵੀ ਉਪਯੁਕਤ ਨੌਕਰੀ ਲੱਭ ਸਕਦੇ ਹਨ। ਹਾਂ ਉਹ ਵੱਖਰੀ ਗੱਲ ਕਿ ਉਸ ਵੇਲੇ ਉਹਨਾਂ ਨੂੰ ਲੋੜੀਂਦੇ ਫੰਡ ਵਿਖਾਉਣ ਦੀ ਲੋੜ੍ਹ ਪੈ ਸਕਦੀ ਹੈ।
ਫੀਸ +2 ਪਾਸ ਮੁੰਡੇ ਕੁੜੀਆਂ ਵਾਸਤੇ ਨੈਨੀ ਕੌਰਸ( including English, IELTS, Embassy Interview, Personality Development)ਦੀ ਕੁਲ ਫੀਸ 90,000/- ਰੁਪਏ ਹੈ ਤੇ ਨਰਸਾਂ ਵਾਸਤੇ 60,000/- ਜਿਹੜੀ ਕਿ ਕਿਸ਼ਤਾਂ ਵਿਚ ਦਿੱਤੀ ਜਾ ਸਕਦੀ ਹੈ।
ਹੋਸਟਲ ਦਾ ਪ੍ਰਬੰਧ ਹੈ ਤੇ ਉਸਦਾ ਖਰਚਾ ਲਗਪਗ 5000/- ਤੋਂ 6000/- ਰੁਪਏ ਦੇ ਵਿਚਕਾਰ ਹੁੰਦਾ ਹੈ।
ਅਸੀਂ ਕਿਸੇ ਵਾਸਤੇ ਵੀ LMIA ਦਾ ਪ੍ਰਬੰਧ ਨਹੀਂ ਕਰਦੇ। ਅਸੀਂ ਲੋਕਾਂ ਨੂੰ ਮੁਫਤ ਵਿਚ ਸਲਾਹ ਦਿੰਦੇ ਹਾਂ ਕਿ ਉਹ LMIA ਦੇ ਚੱਕਰਾਂ ਵਿਚ ਧੋਖੇਬਾਜ਼ ਅਜੈਂਟਾਂ ਕੋਲ ਮੌਟੇ ਪੈਸੇ ਫਸਾਉਣ ਤੋਂ ਬਚਣ।
ਜੇਕਰ ਤੁਹਾਡੇ ਕੋਲ ਇਸਦਾ ਪ੍ਰਬੰਧ ਨਹੀਂ ਹੈ ਤਾਂ ਤੁਹਾਨੁੰ ਨੈਨੀ ਪ੍ਰੋਗਰਾਮ ਰਾਹੀਂ ਕੈਨੇਡਾ ਜਾਣ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ।
ਅਸੀਂ ਕੇਵਲ ਆਪਣੇ ਸੰਸਥਾਨ ਤੋਂ ਪੜ੍ਹੇ ਵਿਦਿਆਰਥੀਆਂ ਦੀ ਹੀ ਵੀਜ਼ਾ ਫਾਇਲ ਲਗਾਉਂਦੇ ਹਾਂ। ਉਸਦੀ ਕੁਲ ਫੀਸ 20,000/- ਰੁਪਏ ਹੈ। ਅੰਬੈਸੀ ਦੀ ਵੀਜਾ ਫੀਸ ਬਿਨਾਕਾਰ ਆਪ ਹੀ ਭਰੇਗਾ ਜੋ ਕਿ ਲਗਪਗ 10000/- ਕੁ ਹਜਾਰ ਰੁਪਏ ਹੁੰਦੀ ਹੇ।।
ਸਾਡੀ ਸੰਸਥਾ ਨੈਸ਼ਨਲ ਇੰਸਟੀਚਿਊਟ ਵੀ INA ਦੀ ਮੈਂਬਰ ਹੈ ਪਰ ਅਸੀਂ ਕਦੇ ਦਾਅਵਾ ਨਹੀਂ ਕੀਤਾ ਕਿ ਅਸ਼ੀਂ INA ਤੋਂ ਮਾਨਤਾ ਪ੍ਰਾਪਤ ਹਾਂ। ਕਹਿਣ ਦਾ ਮਤਲਬ ਕਿ INA ਦੀ ਕੁਝ ਮੈਂਬਰ ਸ਼ਿਪ ਫੀਸ ਭਰ ਕੇ ਕੋਈ ਅਜੈਂਟ ਜਾਂ ਸੰਸਥਾ INA ਦੀ ਮਾਨਤਾ ਪ੍ਰਾਪਤ ਨਹੀਂ ਹੋ ਜਾਂਦਾ। ਅਸਲ ਵਿਚ INA ਕੋਈ ਯੁਨੀਵਰਸੀਟੀ ਜਾਂ ਬੋਰਡ ਨਹੀਂ ਹੈ ਜੋ ਸੰਸਥਾਂਵਾਂ ਨੂੰ Affiliate or Recognized ਕਰ ਸਕਦੀ ਹੈ। ਵੈਸੇ ਵੀ ਤੁਸੀਂ ਆਪ ਸੋਚੋ ਕਿ ਚਾਰ ਦਿਨ ਪਹਿਲਾਂ ਬਰਸਾਤੀ ਖੁੰਬਾਂ ਵਾਂਗ ਉੱਗੀਆਂ ਕੁਝ ਸੰਸਥਾਵਾਂ ਜੋ ਇੱਕ ਦੋ ਕਮਰਿਆਂ ਵਿਚ ਦਫਤਰ ਬਣਾ ਕੇ ਬੈਠੀਆਂ ਹਨ ਉਹਨਾਂ ਨੂੰ USA ਦੀ ਕੋਈ ਯੁਨੀਵਰਸੀਟੀ ਜਾਂ ਬੋਰਡ ਕਿੱਦਾਂ ਮਾਨਤਾ ਦੇ ਸਕਦਾ ਹੈ। ਸੋ INA ਦੇ ਨਾਮ ਉਪਰ ਤੁਹਾਨੁੰ ਬੇਵਕੂਫ ਬਣਾ ਰਹੇ ਲੋਕਾਂ ਅਜੈਂਟਾਂ ਤੇ ਸੰਸਥਾਵਾਂ ਤੋਂ ਬਚਣ ਦੀ ਲੋੜ੍ਹ ਹੈ।
ਹੁਣ ਕੁਝ ਨਵੇਂ ਨਿਯਮ ਆਏ ਹਨ ਜੋ 2019 ਦੇ ਅੰਤ ਤੱਕ ਲਾਗੂ ਹੋ ਜਾਣਗੇ। ਹੁਣ ਵਿਆਹੀਆਂ ਹੋਈਆ ਜਾਂ ਵਿਆਹੇ ਹੋਏ ਨੈਨੀ ਪਹਿਲੇ ਦਿਨ ਤੋਂ ਹੀ ਆਂਪਣੇ ਪਰਿਵਾਰ ਮਤਲਬ ਪਤੀ ਜਾਂ ਪਤਨੀ ਤੇ ਬੱਚਿਆਂ ਨੂੰ ਨਾਲ ਲਿਜਾ ਸਕਣਗੇ। ਆਈਲਟ ਜਾਂ ਅੰਗਰੇਜੀ ਵਿੱਚ ਕੋਈ ਤਬਦੀਲੀ ਨਹੀਂ ਹੈ। ਬਾਕੀ ਦੀਆਂ ਸ਼ਰਤਾਂ ਉਸੇ ਤਰ੍ਹਾਂ ਦੀਆਂ ਹੀ ਹਨ ਜੋ ਪਹਿਲੇ ਸਨ।
ਅੱਜ ਕੱਲ੍ਹ ਕੁਝ ਹੋਰ ਫਰਾਡ ਕਿਸਮ ਰੁਝਾਣ ਵੀ ਵੇਖਣ ਨੂੰ ਮਿਲ ਰਿਹਾ ਹੈ ਜਿਸ ਵਿਚ ਕੁਝ ਫਰਾਡੀ ਕਿਸਮ ਦੇ ਸੰਸਥਾਨ ਅਖ਼ਬਾਰਾਂ ਵਿੱਚ ਝੂਠੀਆਂ ਖ਼ਬਰਾਂ ਲਗਵਾ ਕੇ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਵੀਜੇ ਲੱਗਣਾ ਸ਼ੁਰੂ ਗਏ ਹਨ। ਹੋ ਸਕਦਾ ਹੈ ਨਕਲੀ ਵੀਜਾ ਦੀਆਂ ਫੋਟੂਆਂ ਵੀ ਵਿਖਾਉਂਦੇ ਹੋਣ ਸੋ ਤੁਹਾਨੁੰ ਸਲਾਹ ਹੈ ਕਿ ਉਹ ਜਿਹਨਾਂ ਵਿਦਿਆਰਥੀਆਂ ਬਾਰੇ ਦਾਅਵਾ ਕਰਦੇ ਹਨ ਕਿ ਉਹਨਾਂ ਨੂੰ ਵੀਜੇ ਲੱਗੇ ਹਨ ਤਾਂ ਤੁਸੀਂ ਘੱਟ ਤੋਂ ਘੱਟ 8-10 ਲੋਕਾਂ ਨੂੰ ਨਿਜੀ ਤੌਰ ਉਪਰ ਮਿਲੋ। ਸਾਰੀ ਪੁੱਛ ਪੜਤਾਲ ਕਰੋ ਤੇ ਜੇ ਤੁਹਾਨੂੰ ਲੱਗੇ ਕਿ ਉਹ ਅਸਲੀ ਲੋਕ ਹਨ ਤੇ ਉਹਨਾਂ ਨੂੰ ਸਚਮੁਚ ਵੀਜੇ ਲੱਗੇ ਹਨ ਤਦੇ ਉਸ ਸੰਸਥਾ ਦੇ ਦਾਅਵਿਆਂ ਉਪਰ ਵਿਸ਼ਵਾਸ਼ ਕਰੋ ਨਹੀਂ ਉਹਨਾਂ ਦੀਆਂ ਝੂਠਿਆਂ ਦਾਅਅਵਿਆਂ ਨੂੰ ਲੋਕਾਂ ਸਾਹਮਣੇ ਲੈ ਕੇ ਆਉ।
ਸਾਡੇ ਹਰ ਸੋਮਵਾਰ ਨੂੰ ਨੈਨੀ ਦਾ ਨਵਾਂ batch start ਹੁੰਦਾ ਹੈ। ਸਾਡਾ ਕੌਰਸ 16 ਮੋਡਿਊਲਜ ਵਿਚ ਵੰਡਿਆਂ ਹੋਇਆਂ ਹੈ ਤੇ ਹਰ ਸੋਮਵਾਰ ਨੂੰ ਨਵਾਂ ਮੋਡਿਊਲ ਸ਼ੁਰੂ ਹੁੰਦਾ ਹੈ ਸੋ ਤੁਸੀਂ ਕਿਸੇ ਵੀ ਸੋਮਵਾਰ ਨੂੰ ਨੈਨੀ ਕੌਰਸ ਸ਼ੁਰੂ ਕਰ ਸਕਦੇ ਹੋ। ਨਰਸਾਂ ਵਾਸਤੇ ਹਰ ਮਹੀਨੇ ਦੇ ਦੂਸਰੇ ਸੋਮਵਾਰ ਨੂੰ ਕਰੈਚ ਟਰੇਨਿੰਗ ਸ਼ੁਰੂ ਹੁੰਦੀ ਹੈ।
ਹੋਰ ਜਾਨਕਾਰੀ ਵਾਸਤੇ 9417173700, 9915677771 0172-5072620 ਉਪਰ ਸੰਪਰ ਕੀਤਾ ਜਾ ਸਕਦਾ ਹੈ।